ਕਿਸੇ ਪੁੱਛਿਆ ਬੁੱਲੇ ਸ਼ਾਹ ਨੂੰ,
"ਸ਼ਹਿਰ ਲਾਹੌਰ ਚ' ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ,
ਕਿੰਨੀਆ ਖੂਹੀਆਂ ਦਾ ਪਾਣੀ ਮਿੱਠਾ ਤੇ ਕਿੰਨੀਆਂ ਖਾਰੀਆਂ ਨੇ,
ਕਿੰਨੀਆਂ ਇੱਟਾਂ ਤਿੜਕੀਆਂ,ਕਿੰਨੀਆਂ ਸਾਰੀਆਂ ਨੇ,,
ਦੱਸ ਖਾਂ ਬੁੱਲਿਆਂ ਸ਼ਹਿਰ ਲਾਹੌਰ ਚ' ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਕੁਆਰੀਆਂ ਨੇ?
ਓਸ ਆਖਿਆ,'ਸ਼ਹਿਰ ਲਾਹੌਰ ਅੰਦਰ ਲੱਖਾਂ ਬੂਹੇ ਤੇ ਲੱਖਾਂ ਬਾਰੀਆਂ ਨੇ,
ਜਿੰਨਾਂ ਖੂਹੀਆਂ ਦਾ ਪਾਣੀ ਪੀਤਾ ਸੋਹਣੀ ਨੇ,ਉਹ ਮਿੱਠੀਆਂ ਤੇ ਬਾਕੀ ਖਾਰੀਆਂ ਨੇ.
ਜਿੰਨਾਂ ਇੱਟਾਂ ਤੇ ਪੈਰ ਰੱਖਿਆ ਸੱਸੀ ਨੇ,ਉਹ ਤਿੜਕੀਆਂ ਬਾਕੀ ਸਾਰੀਆਂ ਨੇ..
ਜਿੰਨਾਂ ਨੂੰ ਮਿਲੇ ਆਪਣੇ ਰਾਝੇਂ,ਉਹ ਵਿਆਹੀਆਂ ਤੇ ਬਾਕੀ ਕੁਆਰੀਆਂ ਨੇ...
Note : Hidden content . Visible only to logged in members